ਡੇਰਾ ਸੱਚਖੰਡ ਬੱਲਾਂ ਵਲੋਂ ਮਜ਼ਦੂਰ ਅਤੇ ਗ਼ਰੀਬ ਵਿਅਕਤੀਆਂ ਵਾਸਤੇ ਲੰਗਰ ਭੇਜਿਆ ਗਿਆ।

ਡੇਰਾ ਸੰਤ ਸਰਵਣ ਦਾਸ ਦੀ ਸੱਚਖੰਡ ਬੱਲਾ ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਚਾਰਾਧਾਰਾ ਨੂੰ ਜਨ ਜਨ ਤੱਕ ਪਹੁੰਚਾ ਰਿਹਾ ਹੈ। ਇਸ ਡੇਰੇ ਦੇ ਮਹਾਨ ਮਹਾਂਪੁਰਸ਼ਾਂ ਵੱਲੋਂ ਸਮੇਂ ਸਮੇਂ ਤੇ ਮਾਨਵਤਾ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾਂਦੇ ਹਨ। ਦੁਖੀਆ ਅਤੇ ਗ਼ਰੀਬਾਂ ਲਈ ਡੇਰਾ ਸੱਚਖੰਡ ਬੱਲਾਂ ਇਕ ਚਾਨਣ ਮੁਰਾਰੇ ਦੇ ਰੂਪ ਵਿੱਚ ਹੈ। ਜਦੋਂ ਜਦੋਂ ਵੀ ਸਮਾਜ ਤੇ ਭੀੜ ਪੈਂਦੀ ਹੈ ਤਾਂ ਡੇਰਾ ਸੱਚਖੰਡ ਬੱਲਾਂ ਪਹਿਲਕਦਮੀ ਨਾਲ ਸਮਾਜ ਸੇਵਾ ਲਈ ਅੱਗੇ ਆਉਂਦਾ ਹੈ। ਅੱਜ ਦੇ ਸਮੇਂ ਵਿੱਚ ਕੋਰੋਨਾ ਵਾਇਰਸ ਨੇ ਪੂਰੇ ਸੰਸਾਰ ਵਿੱਚ ਤਬਾਹੀ ਮਚਾਈ ਹੋਈ ਹੈ ਜਿਸਦੇ ਮੱਦੇਨਦਰ ਭਾਰਤ ਸਰਕਾਰ ਵੱਲੋਂ ਪੂਰਾ ਦੇਸ਼ ਲਾੱਕਡਾਊਨ ਕੀਤਾ ਹੋਇਆ ਹੈ। ਜਿਸਦੇ ਕਾਰਨ ਗਰੀਬ ਸਮਾਜ ਇਸ ਵੇਲੇ ਬਹੁਤ ਤੰਗੀ ਵਿੱਚੋਂ ਗੁਜ਼ਰ ਕਿਹਾ ਹੈ ਅਤੇ ਪੂਰੀ ਦੁਨੀਆ ਵਿੱਚ ਬਿਮਾਰੀ ਦੀ ਦਹਿਸ਼ਤ ਫੈਲੀ ਹੋਈ ਹੈ। ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ( ਮੋਜੂਦਾ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ) ਵੱਲੋਂ ਪੰਜਾਬ ਸਰਕਾਰ ਨੂੰ ਇਕ ਲੱਖ ਰੁਪਈਏ ਤੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਮਰੀਜ਼ਾਂ ਦੇ ਇਲਾਜ ਵਾਸਤੇ ਦਿੱਤੇ ਹਨ। ਇਸਦੇ ਨਾਲ ਨਾਲ ਹੀ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਡੇਰੇ ਵਿਖੇ ਰੋਜ਼ਾਨਾ ਲੰਗਰ ਤਿਆਰ ਕਰ ਕੇ ਵੰਡਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸ਼ਲਾਗਾਯੋਗ ਕਦਮ ਹੈ। ਡੇਰਾ ਸੱਚਖੰਡ ਬੱਲਾਂ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਚਾਰਾਧਾਰਾ ਤੇ ਦਿਨ ਰਾਤ ਪਹਿਰਾ ਦਿੰਦਾ ਹੋਇਆ ਅੱਜ ਸੰਗਤਾਂ ਦੀ ਦਿਨ ਰਾਤ ਸੇਵਾ ਵਿੱਚ ਹਾਜ਼ਰ ਹੈ। ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੀ ਦੇ ਇਹਨਾਂ ਮਹਾਨ ਕਾਰਜਾਂ ਦਾ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦੀਆਂ ਹਨ ਤੇ ਸਤਿਗੁਰੂ ਜੀ ਦੇ ਚਰਨਾ ਵਿੱਚ ਕੋਟਿ ਕੋਟਿ ਪ੍ਰਣਾਮ ਕਰਦੀਆਂ ਹਨ ਜੀ।
ਜੈ ਗੁਰੂਦੇਵ ਧੰਨ ਗੁਰੂਦੇਵ

Leave a Reply

Your email address will not be published. Required fields are marked *