ਮਾਨਵਤਾ ਦੇ ਮਸੀਹਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਵਿੱਦਿਆ ਦੀ ਰੌਸ਼ਨੀ ਨਾਲ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਵਿਹੜਿਆਂ ਵਿੱਚ ਚਾਨਣ ਕੀਤਾ। ਬਾਵਾ ਸਾਹਿਬ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣਾ ਸਾਰਾ ਜੀਵਨ ਗਰੀਬ ਸਮਾਜ ਨੂੰ ਉੱਪਰ ਚੁੱਕਣ ਵਿੱਚ ਲਗਾਇਆ। ਅੱਜ ਉਸ ਮਹਾਨ ਰਹਿਬਰ ਦਾ ਜਨਮ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਬਾਵਾ ਸਾਹਿਬ ਜੀ ਨੂੰ ਯਾਦ ਕਰਦਿਆਂ ਡੇਰਾ ਸੰਤ ਸਰਵਣ ਦਾਸ ਦੀ ਸੱਚਖੰਡ ਬੱਲਾ ਵਿਖੇ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਣ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ ਤੇ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ( ਮੋਜੂਦਾ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ) ਵੱਲੋਂ ਸਭ ਸੰਗਤਾਂ ਨੂੰ ਸ਼ੁੱਭਕਾਮਨਾਵਾ ਦਿੱਤੀਆਂ ਗਈਆਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਵੱਖ ਵੱਖ ਕੀਰਤਨੀ ਜਥਿਆਂ ਵੱਲੋਂ ਬਾਵਾ ਸਾਹਿਬ ਜੀ ਨੂੰ ਵੱਖ ਵੱਖ ਰਚਨਾਵਾਂ ਨਾਲ ਯਾਦ ਕੀਤਾ ਅਤੇ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੀ ਨੇ ਸਭ ਸੰਗਤਾਂ ਨੂੰ ਘਰਾਂ ਵਿੱਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕੋਰੋਨਾ ਨਾਮਕ ਭਿਆਨਕ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ।
2020-04-25