ਗੁਰੂ ਰਵਿਦਾਸ ਮੰਦਿਰ ਵਾਰਾਨਸੀ ਵਿਖੇ ਅੰਮ੍ਰਿਤਬਾਣੀ ਦੇ ਪਾਠ ਨਿਰੰਤਰ ਜਾਰੀ।

ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਬਨਾਰਸ , ਜਿੱਥੇ ਸਮੁੱਚੇ ਵਿਸ਼ਵ ਦੀਆ ਸੰਗਤਾਂ ਨਤਮਸਤਕ ਹੁੰਦੀਆਂ ਹਨ। ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਣ ਅੰਮ੍ਰਿਤਬਾਣੀ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਦਾ ਹੀ ਸ਼ੰਦੇਸ਼ ਦਿੰਦੀ ਹੈ। ਸੰਗਤਾਂ ਇਸ ਬਾਣੀ ਨੂੰ ਪੜਕੇ ਅਤੇ ਸਰਵਣ ਕਰਕੇ ਆਪਣਾ ਜੀਵਣ ਸਫਲ ਕਰਦੀਆਂ ਹਨ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕਰਦੀਆਂ ਹਨ। ਅੱਜ ਦੇ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਇਸ ਭਿਆਨਕ ਕਹਿਰ ਕਾਰਨ ਸ਼ਾਂਤੀ ਦੇ ਪੁੰਜ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੀ ਦੇ ਆਦੇਸ਼ਾਂ ਅਨੁਸਾਰ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਬਨਾਰਸ ਅਤੇ ਡੇਰਾ ਸੰਤ ਸਰਵਣ ਦਾਸ ਦੀ ਸੱਚਖੰਡ ਬੱਲਾ ਵਿਖੇ ਅੰਮ੍ਰਿਤਬਾਣੀ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੇ ਨਿਰੰਤਰ ਜਾਪ ਕਰਵਾਏ ਜਾ ਰਹੇ ਹਨ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਸ ਸੰਸਾਰ ਤੇ ਆਪਣੀ ਮਿਹਰ ਭਰੀ ਦਇਆ ਦ੍ਰਿਸ਼ਟੀ ਨਾਲ ਸੰਸਾਰ ਨੂੰ ਇਸ ਸੰਕਟ ਤੋਂ ਬਚਾਉਣ ਦੀ ਕਿਰਪਾਲਤਾ ਕਰਨੀ ਜੀ।

Leave a Reply

Your email address will not be published. Required fields are marked *