ਜੈ ਗੁਰਦੇਵ ਜੀ ਧੰਨ ਗੁਰਦੇਵ ਜੀ
ਅੱਜ ਰਵਿਦਾਸੀਆ ਕੌਮ ਦੇ ਨਿਧੜਕ ਪ੍ਚਾਰਕ ਸੰਤ ਮਨਦੀਪ ਦਾਸ ਮਹਾਰਾਜ ਜੀ ਦੇ ਸਮੁੱਚੀ ਮਾਨਵਤਾ ਨੂੰ ਉਨਾ ਅੱਜ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।
ਸੰਤ ਮਨਦੀਪ ਦਾਸ ਮਹਾਰਾਜ ਜੀ ਦੇ 34 ਵੇਂ ਜਨਮ ਦਿਨ ਦੀਆਂ ਦਾਸ ਤੇ ਰਵਿਦਾਸੀਆ ਕੌਮ ਵਲੋਂ ਉਨਾ ਅੱਜ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸੰਤ ਮਨਦੀਪ ਦਾਸ ਮਹਾਰਾਜ ਜੀ ਦਾ ਜਨਮ 25-4-1986 ਦਿਨ ਸੁੱਕਰਵਾਰ ਨੂੰ ਉਨਾ ਦੇ ਨਾਨਕੇ ਪਿੰਡ ਅਮੀਰੀ ਖੇੜਾ ਲਾਂਬੜਾ ਵਿਖੇ ਮਾਤਾ ਬਿਮਲਾ ਦੇਵੀ ਜੀ ਕੋਖੋ, ਪਿਤਾ ਬਾਬਾ ਸਮਿੱਤਰ ਦਾਸ ਜੀ ਦੇ ਸੁਹਰੇ ਘਰ ਵਿਖੇ ਹੋਇਆ। ਸੰਤ ਮਨਦੀਪ ਦਾਸ ਮਹਾਰਾਜ ਜੀ ਦਾ ਥੋੜਾ ਸਮਾਂ ਬਚਪਨ ਵਿੱਚ ਜਨਮ ਤੋਂ ਬਾਅਦ ਘਰ ਵਿੱਚ ਹੀ ਬੀਤਿਆ, ਤੇ ਕੁੱਝ ਸਮਾਂ ਬੀਤ ਜਾਣ ਤੋਂ ਮਗਰੋ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਮਹਾਨ ਰਹਿਬਰ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਨਿਰੰਜਣ ਦਾਸ ਮਹਾਰਾਜ ਜੀ ਦੇ ਹੁਕਮਾ ਅਨੁਸਾਰ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਤੋਂ ਸੰਗੀਤਕ ਵਿੱਦਿਆ ਪ੍ਰਾਪਤ ਕੀਤੀ ਤੇ ਅੱਜ ਉਹ ਆਪਣੀ ਬੁਲੰਦ ਤੇ ਨਿਧੜਕ ਆਵਾਜ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦਾ ਪ੍ਚਾਰ ਪ੍ਸਾਰ ਸਤਿਗੁਰੂ ਨਿਰੰਜਣ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਜਨ ਜਨ ਤੱਕ ਪਹੁੰਚਾ ਰਹੇ ਹਨ। ਪਹਿਲਾ ਸਤਿਗੁਰੂ ਨਿਰੰਜਣ ਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਉਨਾ ਥੋੜਾ ਸਮਾਂ ਸਤਿਗੁਰੂ ਰਵਿਦਾਸ ਮਹਾਰਾਜ ਜਨਮਸਥਾਨ ਸੀਰ ਗੋਵਰਧਨਪੁਰ ਕਾਸ਼ੀ ਵਾਰਾਨਸੀ ਵਿਖੇ ਆਪਣੀਆ ਸੇਵਾਵਾਂ ਨਿਭਾਈਆਂ ਤੇ ਹੁਣ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਸੰਤ ਮਨਦੀਪ ਦਾਸ ਮਹਾਰਾਜ ਜੀ ਡੇਰਾ ਸਿਰਸਗੜ ਵਿਖੇ ਆਪਣੀਆ ਰਵਿਦਾਸੀਆ ਕੌਮ ਪ੍ਰਤੀ ਸੇਵਾਵਾਂ ਨਿਭਾ ਰਹੇ ਹਨ।
ਰਵਿਦਾਸੀਆ ਕੌਮ ਦਾ ਦਿਨ ਰਾਤ ਪਰਚਾਰ ਪ੍ਸਾਰ ਕਰਨ ਵਾਲੇ ਅਜਿਹੇ ਸੰਤਾਂ ਨੂੰ ਹਮੇਸ਼ਾ ਇਤਿਹਾਸ ਵਿੱਚ ਵੀ ਯਾਦ ਕੀਤਾ ਜਾਂਦਾ ਜਦੋ ਵੀ ਸੰਤ ਮਨਦੀਪ ਦਾਸ ਮਹਾਰਾਜ ਜੀ ਸੰਗਤਾਂ ਨੂੰ ਪ੍ਰਵਚਨ ਸੁਣਾਦੇਂ ਹਨ ਤਾਂ ਅਮਰ ਸ਼ਹੀਦ 108 ਸੰਤ ਰਾਮਾਨੰਦ ਮਹਾਰਾਜ ਜੀ ਵਾਂਗ ਸੰਗਤਾਂ ਦੇ ਦਿਲਾ ਵਿੱਚ ਘਰ ਕਰ ਜਾਂਦੇ ਹਨ ਤੇ ਉਨਾ ਵਾਂਗ ਨਿਧੜਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਪਰਚਾਰ ਸਤਿਗੁਰੂ ਨਿਰੰਜਣ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਦੇਸ਼ਾ ਵਿਦੇਸ਼ਾ ਦੀ ਧਰਤੀ ਤੇ ਵੀ ਫੈਲਾ ਰਹੇ ਹਨ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਰਹਿਬਰ ਸੰਤ ਮਨਦੀਪ ਦਾਸ ਮਹਾਰਾਜ ਜੀ ਨੂੰ ਲੰਬੀਆਂ ਉਮਰਾ ਬਖਸ਼ਣ ਤਾਂ ਜੋ ਕੌਮ ਪ੍ਰਤੀ ਲੰਬੇ ਸਮੇਂ ਤੱਕ ਆਪਣੀ ਸੇਵਾ ਨਿਭਾਉਂਦੇ ਰਹਿਣ।