ਪਟਿਆਲਾ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਲੰਗਰ ਵਾਸਤੇ 100 ਕੁਵਿੰਟਲ ਕਣਕ ਭੇਂਟ ।

ਡੇਰਾ ਸ੍ਰੀ 108 ਸੰਤ ਸਰਵਣ ਦਾਸ ਜੀ ਸਚਖੰਡ ਬੱਲਾਂ ਵਿਖੇ ਕਰਫਿਊ ਤੋਂ ਲਗਾਤਾਰ ਅੱਜ 59 ਵੇਂ ਦਿਨ ਲੋੜਵੰਦਾਂ ਨੂੰ ਵਰਤਾਏ ਜਾ ਰਹੇ ਲੰਗਰ ਵਿਚ ਸੇਵਾਦਾਰ ਕਬੀਰ ਦਾਸ ਜੀ ਦੀ ਅਗਵਾਈ ਵਿਚ ਪਟਿਆਲਾ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ 100 ਕੁਵਿੰਟਲ ਕਣਕ ਡੇਰਾ ਸਚਖੰਡ ਬਲਾਂ ਵਿਖੇ ਭੇਟ ਕੀਤੀ ।ਇਥੇ ਜ਼ਿਕਰਯੋਗ ਹੈ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰਖਦਿਆਂ ਹੋਇਆ ਡੇਰੇ ਦੇ ਅੰਦਰਲੇੇ ਲੰਗਰ ਹਾਲ ਅਤੇ ਡੇਰੇ ਦੇ ਬਾਹਰਲੇ ਲੰਗਰ ਹਾਲ ਦੇ ਬਾਹਰਲੇ ਪਾਸੇ 24 ਘੰਟੇ ਲੰਗਰ ਵਰਤਾਇਆ ਜਾ ਰਿਹਾ ਹੈ ਜਿੱਥੇ ਬਹੁਤ ਦੂਰ ਦੂਰ ਤੋਂ ਲੌੜਵੰਦ ਆਕੇ ਲੰਗਰ ਛਕਦੇ ਹਨ ।

Leave a Reply

Your email address will not be published. Required fields are marked *